ਨਿਆਈਂ 6

ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, “ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਹਮਣੇ ਦੇਖਿਆ ਹੈ!”

Judges 6:22 (UKJV) And when Gideon perceived that he was an angel of the LORD, Gideon said, Alas, O LORD God! for because I have seen an angel of the LORD face to face.

20ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, “ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।” ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ।

21ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ।

22ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, “ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਹਮਣੇ ਦੇਖਿਆ ਹੈ!”

23ਪਰ ਯਾਹਵੇਹ ਨੇ ਉਸਨੂੰ ਕਿਹਾ, “ਸ਼ਾਂਤੀ ਹੋਵੇ! ਨਾ ਡਰ। ਤੂੰ ਮਰੇਗਾ ਨਹੀਂ।”

24ਇਸ ਲਈ ਗਿਦਾਊਨ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਾਹਵੇਹ ਸ਼ਾਲੋਮ ਰੱਖਿਆ। ਇਹ ਅੱਜ ਤੱਕ ਉਹ ਜਗਵੇਦੀ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.