ਨਿਆਈਂ 6

ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ।

Judges 6:21 (UKJV) Then the angel of the LORD put forth the end of the staff that was in his hand, and touched the flesh and the unleavened cakes; and there rose up fire out of the rock, and consumed the flesh and the unleavened cakes. Then the angel of the LORD departed out of his sight.

19ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

20ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, “ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।” ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ।

21ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ।

22ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, “ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਹਮਣੇ ਦੇਖਿਆ ਹੈ!”

23ਪਰ ਯਾਹਵੇਹ ਨੇ ਉਸਨੂੰ ਕਿਹਾ, “ਸ਼ਾਂਤੀ ਹੋਵੇ! ਨਾ ਡਰ। ਤੂੰ ਮਰੇਗਾ ਨਹੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.