ਨਿਆਈਂ 6

ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

Judges 6:19 (UKJV) And Gideon went in, and made ready a kid, and unleavened cakes of an ephah of flour: the flesh he put in a basket, and he put the broth in a pot, and brought it out unto him under the oak, and presented it.

17ਗਿਦਾਊਨ ਨੇ ਜਵਾਬ ਦਿੱਤਾ, “ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ।

18ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।” ਅਤੇ ਉਸਨੇ ਨੇ ਕਿਹਾ, “ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।”

19ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

20ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, “ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।” ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ।

21ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.