ਨਿਆਈਂ 6

ਗਿਦਾਊਨ ਨੇ ਜਵਾਬ ਦਿੱਤਾ, “ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ।

Judges 6:17 (UKJV) And he said unto him, If now I have found grace in your sight, then show me a sign that you talk with me.

15ਗਿਦਾਊਨ ਨੇ ਜਵਾਬ ਦਿੱਤਾ, “ਮੇਰੇ ਮਾਲਕ, ਮੈਨੂੰ ਮਾਫ਼ ਕਰੋ, ਪਰ ਮੈਂ ਇਸਰਾਏਲ ਨੂੰ ਕਿਵੇਂ ਬਚਾ ਸਕਦਾ ਹਾਂ? ਮੇਰਾ ਗੋਤ ਮਨੱਸ਼ੇਹ ਵਿੱਚ ਸਭ ਤੋਂ ਕਮਜ਼ੋਰ ਹੈ, ਅਤੇ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਹਾਂ।”

16ਯਾਹਵੇਹ ਨੇ ਉੱਤਰ ਦਿੱਤਾ, “ਮੈਂ ਤੇਰੇ ਨਾਲ ਹੋਵਾਂਗਾ, ਅਤੇ ਤੂੰ ਸਾਰੀ ਮਿਦਯਾਨ ਫ਼ੌਜ ਨੂੰ ਇਸ ਤਰ੍ਹਾਂ ਹਰਾ ਦੇਵੇਗਾ ਜਿਵੇਂ ਸਿਰਫ ਇੱਕ ਵਿਅਕਤੀ।”

17ਗਿਦਾਊਨ ਨੇ ਜਵਾਬ ਦਿੱਤਾ, “ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ।

18ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।” ਅਤੇ ਉਸਨੇ ਨੇ ਕਿਹਾ, “ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।”

19ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.