ਨਿਆਈਂ 6

ਇਸ ਲਈ ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ, ਉਨ੍ਹਾਂ ਨੇ ਉਸ ਦਿਨ ਉਸ ਦਾ ਨਾਮ ਯਰੁੱਬਆਲ ਰੱਖਿਆ ਜਿਸ ਦਾ ਮਤਲਬ ਹੈ “ਬਾਲ ਉਸਦਾ ਵਿਰੋਧ ਕਰਦਾ ਹੈ,” ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ।

Judges 6:32 (UKJV) Therefore on that day he called him Jerubbaal, saying, Let Baal plead against him, because he has thrown down his altar.

30ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, “ਆਪਣੇ ਪੁੱਤਰ ਨੂੰ ਬਾਹਰ ਲਿਆ। ਤਾਂ ਜੋ ਉਸਨੂੰ ਮਾਰਿਆ ਜਾਵੇ, ਕਿਉਂਕਿ ਉਸਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਹੈ ਅਤੇ ਉਸਦੇ ਨਾਲ ਦੇ ਅਸ਼ੇਰਾਹ ਦੇ ਖੰਭੇ ਨੂੰ ਵੱਢ ਦਿੱਤਾ ਹੈ।”

31ਪਰ ਯੋਆਸ਼ ਨੇ ਆਪਣੇ ਆਲੇ-ਦੁਆਲੇ ਦੀ ਵਿਰੋਧੀ ਭੀੜ ਨੂੰ ਜਵਾਬ ਦਿੱਤਾ, “ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਿਹੜਾ ਵੀ ਉਹ ਦੇ ਲਈ ਲੜਦਾ ਹੈ ਉਹ ਸਵੇਰ ਨੂੰ ਮਾਰਿਆ ਜਾਵੇਗਾ! ਜੇਕਰ ਬਾਲ ਸੱਚਮੁੱਚ ਇੱਕ ਦੇਵਤਾ ਹੈ, ਤਾਂ ਉਹ ਆਪਣਾ ਬਚਾਅ ਕਰ ਸਕਦਾ ਹੈ ਜਦੋਂ ਕੋਈ ਉਸਦੀ ਜਗਵੇਦੀ ਨੂੰ ਤੋੜਦਾ ਹੈ।”

32ਇਸ ਲਈ ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ, ਉਨ੍ਹਾਂ ਨੇ ਉਸ ਦਿਨ ਉਸ ਦਾ ਨਾਮ ਯਰੁੱਬਆਲ ਰੱਖਿਆ ਜਿਸ ਦਾ ਮਤਲਬ ਹੈ “ਬਾਲ ਉਸਦਾ ਵਿਰੋਧ ਕਰਦਾ ਹੈ,” ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ।

33ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ।

34ਤਦ ਯਾਹਵੇਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ ਅਤੇ ਅਬੀਅਜ਼ਰੀਆਂ ਨੂੰ ਆਪਣੇ ਮਗਰ ਆਉਣ ਲਈ ਸੱਦਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.