ਨਿਆਈਂ 6

ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ।

Judges 6:33 (UKJV) Then all the Midianites and the Amalekites and the children of the east were gathered together, and went over, and pitched in the valley of Jezreel.

31ਪਰ ਯੋਆਸ਼ ਨੇ ਆਪਣੇ ਆਲੇ-ਦੁਆਲੇ ਦੀ ਵਿਰੋਧੀ ਭੀੜ ਨੂੰ ਜਵਾਬ ਦਿੱਤਾ, “ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਿਹੜਾ ਵੀ ਉਹ ਦੇ ਲਈ ਲੜਦਾ ਹੈ ਉਹ ਸਵੇਰ ਨੂੰ ਮਾਰਿਆ ਜਾਵੇਗਾ! ਜੇਕਰ ਬਾਲ ਸੱਚਮੁੱਚ ਇੱਕ ਦੇਵਤਾ ਹੈ, ਤਾਂ ਉਹ ਆਪਣਾ ਬਚਾਅ ਕਰ ਸਕਦਾ ਹੈ ਜਦੋਂ ਕੋਈ ਉਸਦੀ ਜਗਵੇਦੀ ਨੂੰ ਤੋੜਦਾ ਹੈ।”

32ਇਸ ਲਈ ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ, ਉਨ੍ਹਾਂ ਨੇ ਉਸ ਦਿਨ ਉਸ ਦਾ ਨਾਮ ਯਰੁੱਬਆਲ ਰੱਖਿਆ ਜਿਸ ਦਾ ਮਤਲਬ ਹੈ “ਬਾਲ ਉਸਦਾ ਵਿਰੋਧ ਕਰਦਾ ਹੈ,” ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ।

33ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ।

34ਤਦ ਯਾਹਵੇਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ ਅਤੇ ਅਬੀਅਜ਼ਰੀਆਂ ਨੂੰ ਆਪਣੇ ਮਗਰ ਆਉਣ ਲਈ ਸੱਦਿਆ।

35ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.