ਨਿਆਈਂ 6

ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

Judges 6:35 (UKJV) And he sent messengers throughout all Manasseh; who also was gathered after him: and he sent messengers unto Asher, and unto Zebulun, and unto Naphtali; and they came up to meet them.

33ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ।

34ਤਦ ਯਾਹਵੇਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ ਅਤੇ ਅਬੀਅਜ਼ਰੀਆਂ ਨੂੰ ਆਪਣੇ ਮਗਰ ਆਉਣ ਲਈ ਸੱਦਿਆ।

35ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

36ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ,

37ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.