ਨਿਆਈਂ 6

ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।”

Judges 6:37 (UKJV) Behold, I will put a fleece of wool in the floor; and if the dew be on the fleece only, and it be dry upon all the earth beside, then shall I know that you will save Israel by mine hand, as you have said.

35ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

36ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ,

37ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।”

38ਅਤੇ ਇਹੀ ਹੋਇਆ। ਗਿਦਾਊਨ ਅਗਲੇ ਦਿਨ ਜਲਦੀ ਉੱਠਿਆ; ਉਸਨੇ ਉੱਨ ਦੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।

39ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.