ਨਿਆਈਂ 6

ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।”

Judges 6:39 (UKJV) And Gideon said unto God, Let not yours anger be hot against me, and I will speak but this once: let me prove, I pray you, but this once with the fleece; let it now be dry only upon the fleece, and upon all the ground let there be dew.

37ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।”

38ਅਤੇ ਇਹੀ ਹੋਇਆ। ਗਿਦਾਊਨ ਅਗਲੇ ਦਿਨ ਜਲਦੀ ਉੱਠਿਆ; ਉਸਨੇ ਉੱਨ ਦੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।

39ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।”

40ਉਸ ਰਾਤ ਪਰਮੇਸ਼ਵਰ ਨੇ ਅਜਿਹਾ ਹੀ ਕੀਤਾ। ਸਿਰਫ ਉੱਨ ਸੁੱਕੀ ਸੀ ਅਤੇ ਬਾਕੀ ਸਾਰੀ ਜ਼ਮੀਨ ਉੱਤੇ ਤ੍ਰੇਲ ਪਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.