38ਅਤੇ ਇਹੀ ਹੋਇਆ। ਗਿਦਾਊਨ ਅਗਲੇ ਦਿਨ ਜਲਦੀ ਉੱਠਿਆ; ਉਸਨੇ ਉੱਨ ਦੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।
39ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।”
40ਉਸ ਰਾਤ ਪਰਮੇਸ਼ਵਰ ਨੇ ਅਜਿਹਾ ਹੀ ਕੀਤਾ। ਸਿਰਫ ਉੱਨ ਸੁੱਕੀ ਸੀ ਅਤੇ ਬਾਕੀ ਸਾਰੀ ਜ਼ਮੀਨ ਉੱਤੇ ਤ੍ਰੇਲ ਪਈ।