ਨਿਆਈਂ 6

ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਗਾਜ਼ਾ ਤੱਕ ਦੇ ਖੇਤਾਂ ਨੂੰ ਬਰਬਾਦ ਕਰ ਦਿੰਦੇ ਸਨ ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਦਾ ਪਦਾਰਥ ਅਤੇ ਨਾ ਹੀ ਭੇਡ-ਬੱਕਰੀ ਨਾ ਬਲਦ ਅਤੇ ਨਾ ਗਧਾ ਛੱਡਦੇ ਸਨ।

Judges 6:4 (UKJV) And they encamped against them, and destroyed the increase of the earth, till you come unto Gaza, and left no sustenance for Israel, neither sheep, nor ox, nor ass.

2ਕਿਉਂਕਿ ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ, ਇਸਰਾਏਲੀਆਂ ਨੇ ਪਹਾੜਾਂ ਵਿੱਚ ਆਪਣੇ ਲੁਕਣ ਲਈ ਗੁਫ਼ਾਂਵਾਂ, ਗੜ੍ਹ ਅਤੇ ਨਿਵਾਸ ਸਥਾਨ ਬਣਾਏ।

3ਜਦੋਂ ਵੀ ਇਸਰਾਏਲੀ ਕੁਝ ਬੀਜਦੇ ਹੁੰਦੇ ਸਨ, ਤਾਂ ਮਿਦਯਾਨੀ ਅਤੇ ਅਮਾਲੇਕੀ ਅਤੇ ਹੋਰ ਪੂਰਬੀ ਲੋਕਾਂ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ।

4ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਗਾਜ਼ਾ ਤੱਕ ਦੇ ਖੇਤਾਂ ਨੂੰ ਬਰਬਾਦ ਕਰ ਦਿੰਦੇ ਸਨ ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਦਾ ਪਦਾਰਥ ਅਤੇ ਨਾ ਹੀ ਭੇਡ-ਬੱਕਰੀ ਨਾ ਬਲਦ ਅਤੇ ਨਾ ਗਧਾ ਛੱਡਦੇ ਸਨ।

5ਉਹ ਆਪਣੇ ਪਸ਼ੂਆਂ ਅਤੇ ਟਿੱਡੀਆਂ ਦੇ ਝੁੰਡ ਵਾਂਗ ਆਪਣੇ ਤੰਬੂ ਨਾਲ ਲੈ ਕੇ ਆਏ। ਉਨ੍ਹਾਂ ਲੋਕਾਂ ਦੀ ਜਾਂ ਉਨ੍ਹਾਂ ਦੇ ਊਠਾਂ ਦੀ ਗਿਣਤੀ ਕਰਨਾ ਅਸੰਭਵ ਸੀ; ਉਨ੍ਹਾਂ ਨੇ ਜ਼ਮੀਨ ਨੂੰ ਤਬਾਹ ਕਰਨ ਲਈ ਹਮਲਾ ਕੀਤਾ।

6ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ। ਤਦ ਉਨ੍ਹਾਂ ਨੇ ਮਦਦ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.