9ਉਸ ਰਾਤ ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਉੱਠ, ਡੇਰੇ ਦੇ ਵਿਰੁੱਧ ਜਾ, ਕਿਉਂਕਿ ਮੈਂ ਇਸਨੂੰ ਤੇਰੇ ਹੱਥਾਂ ਵਿੱਚ ਦੇਣ ਜਾ ਰਿਹਾ ਹਾਂ।
10ਜੇ ਤੁਸੀਂ ਹਮਲਾ ਕਰਨ ਤੋਂ ਡਰਦੇ ਹੋ, ਤਾਂ ਆਪਣੇ ਸੇਵਕ ਪੁਰਾਹ ਨਾਲ ਡੇਰੇ ਵਿੱਚ ਜਾਉ
11ਉੱਥੇ ਜਾ ਕੇ ਸੁਣੋ ਕਿ ਮਿਦਯਾਨੀਆਂ ਕਿਸ ਬਾਰੇ ਗੱਲ ਕਰ ਰਹੇ ਹਨ। ਇਹ ਤੁਹਾਨੂੰ ਡੇਰੇ ਤੇ ਹਮਲਾ ਕਰਨ ਦੀ ਹਿੰਮਤ ਦੇਵੇਗਾ।” ਇਸ ਲਈ ਗਿਦਾਊਨ ਆਪਣੇ ਟਹਿਲੂਏ ਪੁਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੱਕ ਗਿਆ ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।
12ਮਿਦਯਾਨੀ, ਅਮਾਲੇਕੀ ਅਤੇ ਹੋਰ ਸਾਰੇ ਪੂਰਬੀ ਲੋਕ ਟਿੱਡੀਆਂ ਵਾਂਗ ਘਾਟੀ ਵਿੱਚ ਵੱਸ ਗਏ ਸਨ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
13ਗਿਦਾਊਨ ਉੱਥੇ ਪਹੁੰਚਿਆ ਜਦੋਂ ਇੱਕ ਆਦਮੀ ਆਪਣੇ ਇੱਕ ਦੋਸਤ ਨੂੰ ਆਪਣਾ ਸੁਪਨਾ ਦੱਸ ਰਿਹਾ ਸੀ। ਉਹ ਕਹਿ ਰਿਹਾ ਸੀ, “ਮੈਂ ਇੱਕ ਸੁਪਨਾ ਵੇਖਿਆ, ਜੌਂ ਦੀ ਇੱਕ ਰੋਟੀ ਮਿਦਯਾਨੀਆਂ ਦੇ ਡੇਰੇ ਵਿੱਚ ਜਾ ਡਿੱਗੀ। ਇਸ ਨੇ ਤੰਬੂ ਨੂੰ ਇੰਨੀ ਤਾਕਤ ਨਾਲ ਮਾਰਿਆ ਕਿ ਤੰਬੂ ਪਲਟ ਗਿਆ ਅਤੇ ਢਹਿ ਗਿਆ।”