ਨਿਆਈਂ 7

ਗਿਦਾਊਨ ਉੱਥੇ ਪਹੁੰਚਿਆ ਜਦੋਂ ਇੱਕ ਆਦਮੀ ਆਪਣੇ ਇੱਕ ਦੋਸਤ ਨੂੰ ਆਪਣਾ ਸੁਪਨਾ ਦੱਸ ਰਿਹਾ ਸੀ। ਉਹ ਕਹਿ ਰਿਹਾ ਸੀ, “ਮੈਂ ਇੱਕ ਸੁਪਨਾ ਵੇਖਿਆ, ਜੌਂ ਦੀ ਇੱਕ ਰੋਟੀ ਮਿਦਯਾਨੀਆਂ ਦੇ ਡੇਰੇ ਵਿੱਚ ਜਾ ਡਿੱਗੀ। ਇਸ ਨੇ ਤੰਬੂ ਨੂੰ ਇੰਨੀ ਤਾਕਤ ਨਾਲ ਮਾਰਿਆ ਕਿ ਤੰਬੂ ਪਲਟ ਗਿਆ ਅਤੇ ਢਹਿ ਗਿਆ।”

Judges 7:13 (UKJV) And when Gideon was come, behold, there was a man that told a dream unto his fellow, and said, Behold, I dreamed a dream, and, lo, a cake of barley bread tumbled into the host of Midian, and came unto a tent, and stroke it that it fell, and overturned it, that the tent lay along.

11ਉੱਥੇ ਜਾ ਕੇ ਸੁਣੋ ਕਿ ਮਿਦਯਾਨੀਆਂ ਕਿਸ ਬਾਰੇ ਗੱਲ ਕਰ ਰਹੇ ਹਨ। ਇਹ ਤੁਹਾਨੂੰ ਡੇਰੇ ਤੇ ਹਮਲਾ ਕਰਨ ਦੀ ਹਿੰਮਤ ਦੇਵੇਗਾ।” ਇਸ ਲਈ ਗਿਦਾਊਨ ਆਪਣੇ ਟਹਿਲੂਏ ਪੁਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੱਕ ਗਿਆ ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।

12ਮਿਦਯਾਨੀ, ਅਮਾਲੇਕੀ ਅਤੇ ਹੋਰ ਸਾਰੇ ਪੂਰਬੀ ਲੋਕ ਟਿੱਡੀਆਂ ਵਾਂਗ ਘਾਟੀ ਵਿੱਚ ਵੱਸ ਗਏ ਸਨ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।

13ਗਿਦਾਊਨ ਉੱਥੇ ਪਹੁੰਚਿਆ ਜਦੋਂ ਇੱਕ ਆਦਮੀ ਆਪਣੇ ਇੱਕ ਦੋਸਤ ਨੂੰ ਆਪਣਾ ਸੁਪਨਾ ਦੱਸ ਰਿਹਾ ਸੀ। ਉਹ ਕਹਿ ਰਿਹਾ ਸੀ, “ਮੈਂ ਇੱਕ ਸੁਪਨਾ ਵੇਖਿਆ, ਜੌਂ ਦੀ ਇੱਕ ਰੋਟੀ ਮਿਦਯਾਨੀਆਂ ਦੇ ਡੇਰੇ ਵਿੱਚ ਜਾ ਡਿੱਗੀ। ਇਸ ਨੇ ਤੰਬੂ ਨੂੰ ਇੰਨੀ ਤਾਕਤ ਨਾਲ ਮਾਰਿਆ ਕਿ ਤੰਬੂ ਪਲਟ ਗਿਆ ਅਤੇ ਢਹਿ ਗਿਆ।”

14ਉਸਦੇ ਦੋਸਤ ਨੇ ਜਵਾਬ ਦਿੱਤਾ, “ਇਹ ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸਦਾ ਦਾ ਕੋਈ ਹੋਰ ਅਰਥ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਮਿਦਯਾਨੀਆਂ ਅਤੇ ਪੂਰੇ ਡੇਰੇ ਨੂੰ ਉਸਦੇ ਹੱਥਾਂ ਵਿੱਚ ਦੇ ਦਿੱਤਾ ਹੈ।”

15ਜਦੋਂ ਗਿਦਾਊਨ ਨੇ ਸੁਪਨਾ ਅਤੇ ਇਸਦਾ ਅਰਥ ਸੁਣਿਆ, ਤਾਂ ਉਸਨੇ ਗੋਡੇ ਟੇਕੇ ਅਤੇ ਅਰਾਧਨਾ ਕੀਤੀ। ਉਹ ਇਸਰਾਏਲ ਦੇ ਡੇਰੇ ਵੱਲ ਮੁੜਿਆ ਅਤੇ ਆਖਿਆ, “ਉੱਠੋ! ਯਾਹਵੇਹ ਨੇ ਮਿਦਯਾਨੀਆਂ ਦੇ ਡੇਰੇ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.