14ਉਸਦੇ ਦੋਸਤ ਨੇ ਜਵਾਬ ਦਿੱਤਾ, “ਇਹ ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸਦਾ ਦਾ ਕੋਈ ਹੋਰ ਅਰਥ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਮਿਦਯਾਨੀਆਂ ਅਤੇ ਪੂਰੇ ਡੇਰੇ ਨੂੰ ਉਸਦੇ ਹੱਥਾਂ ਵਿੱਚ ਦੇ ਦਿੱਤਾ ਹੈ।”
15ਜਦੋਂ ਗਿਦਾਊਨ ਨੇ ਸੁਪਨਾ ਅਤੇ ਇਸਦਾ ਅਰਥ ਸੁਣਿਆ, ਤਾਂ ਉਸਨੇ ਗੋਡੇ ਟੇਕੇ ਅਤੇ ਅਰਾਧਨਾ ਕੀਤੀ। ਉਹ ਇਸਰਾਏਲ ਦੇ ਡੇਰੇ ਵੱਲ ਮੁੜਿਆ ਅਤੇ ਆਖਿਆ, “ਉੱਠੋ! ਯਾਹਵੇਹ ਨੇ ਮਿਦਯਾਨੀਆਂ ਦੇ ਡੇਰੇ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।”
16ਤਿੰਨ ਸੌ ਮਨੁੱਖਾਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਕੇ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
17ਉਸਨੇ ਉਹਨਾਂ ਨੂੰ ਕਿਹਾ, “ਮੈਨੂੰ ਦੇਖੋ, ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦੋਂ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ।
18ਜਦੋਂ ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਆਪਣੀਆਂ ਤੁਰ੍ਹੀਆਂ ਵਜਾਉਂਣ, ਤਦ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਉਣਾ, ਯਾਹਵੇਹ ਅਤੇ ਗਿਦਾਊਨ ਦੀ ਤਲਵਾਰ!”