1ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਹਰ ਪਹਾੜ ਦੇ ਕੋਲ ਘਾਟੀ ਵਿੱਚ ਸੀ।
2ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਮਿਦਯਾਨੀਆਂ ਤੇਰੇ ਵੱਸ ਵਿੱਚ ਕਰਨ ਲਈ ਤੇਰੇ ਕੋਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ‘ਮੇਰੇ ਸਾਹਮਣੇ ਆਕੜ ਕਹੇ ਕਿ ਅਸੀਂ ਆਪਣੀ ਤਾਕਤ ਤੋਂ ਛੁਟਕਾਰਾ ਪਿਆ ਹੈ।’
3ਹੁਣ ਫ਼ੌਜ ਨੂੰ ਐਲਾਨ ਕਰ, ‘ਜੇ ਕੋਈ ਵੀ ਵਿਅਕਤੀ ਜੋ ਡਰ ਨਾਲ ਕੰਬਦਾ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਵਾਪਸ ਮੁੜ ਸਕਦਾ ਹੈ।’ ” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
4ਪਰ ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਅਜੇ ਵੀ ਬਹੁਤ ਸਾਰੇ ਆਦਮੀ ਹਨ। ਉਨ੍ਹਾਂ ਨੂੰ ਪਾਣੀ ਦੇ ਸੋਤੇ ਦੇ ਨੇੜੇ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਨੂੰ ਪਰਖਾਂਗਾ। ਜੇ ਮੈਂ ਕਹਾਂ, ‘ਇਹ ਤੇਰੇ ਨਾਲ ਜਾਵੇ,’ ਤਾਂ ਉਹ ਤੇਰੇ ਨਾਲ ਜਾਵੇ, ਪਰ ਜੇ ਮੈਂ ਕਹਾਂ, ‘ਇਹ ਤੇਰੇ ਨਾਲ ਨਾ ਜਾਣ,’ ਤਾਂ ਉਹ ਨਾ ਜਾਣ।”