5ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”
6ਪਰ ਸੁੱਕੋਥ ਦੇ ਅਧਿਕਾਰੀਆਂ ਨੇ ਆਖਿਆ, “ਕੀ ਜ਼ਬਾਹ ਅਤੇ ਜ਼ਲਮੁੰਨਾ ਤੇਰੇ ਹੱਥਾਂ ਵਿੱਚ ਆ ਗਏ ਹਨ? ਅਸੀਂ ਤੇਰੀਆਂ ਫ਼ੌਜਾਂ ਨੂੰ ਰੋਟੀ ਕਿਉਂ ਦੇਈਏ?”
7ਗਿਦਾਊਨ ਨੇ ਉਨ੍ਹਾਂ ਨੂੰ ਆਖਿਆ, “ਜਦੋਂ ਯਾਹਵੇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਮੇਰੇ ਅਧੀਨ ਕਰ ਦੇਵੇਗਾ, ਤਦ ਮੈਂ ਤੁਹਾਡੀਆਂ ਲੋਥਾਂ ਨੂੰ ਜੰਗਲੀ ਕੰਡਿਆਲੀਆਂ ਝਾੜੀਆਂ ਅਤੇ ਕੰਡਿਆਂ ਵਿੱਚ ਮਿੱਧਾਂਗਾ।”
8ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਉਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਹੀ ਉੱਤਰ ਦਿੱਤਾ, ਜਿਵੇਂ ਦੇ ਸੁੱਕੋਥ ਦੇ ਮਨੁੱਖਾਂ ਦਿੱਤਾ।
9ਇਸ ਲਈ ਉਸਨੇ ਪਨੂਏਲ ਦੇ ਲੋਕਾਂ ਨੂੰ ਕਿਹਾ, “ਜਦੋਂ ਮੈਂ ਜਿੱਤ ਕੇ ਵਾਪਸ ਆਵਾਂਗਾ, ਮੈਂ ਇਸ ਬੁਰਜ ਨੂੰ ਢਾਹ ਦਿਆਂਗਾ।”