ਨਿਆਈਂ 8

ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”

Judges 8:5 (UKJV) And he said unto the men of Succoth, Give, I pray you, loaves of bread unto the people that follow me; for they be faint, and I am pursuing after Zebah and Zalmunna, kings of Midian.

3ਪਰਮੇਸ਼ਵਰ ਨੇ ਓਰੇਬ ਅਤੇ ਜ਼ਏਬ ਜੋ ਮਿਦਯਾਨੀ ਆਗੂਆਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ, ਤੁਹਾਡੇ ਮੁਕਾਬਲੇ ਮੈਂ ਕੀ ਕਰ ਸਕਦਾ ਸੀ?” ਇਸ ਉੱਤੇ ਉਨ੍ਹਾਂ ਦੀ ਉਸ ਪ੍ਰਤੀ ਨਰਾਜ਼ਗੀ ਘੱਟ ਗਈ।

4ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ।

5ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”

6ਪਰ ਸੁੱਕੋਥ ਦੇ ਅਧਿਕਾਰੀਆਂ ਨੇ ਆਖਿਆ, “ਕੀ ਜ਼ਬਾਹ ਅਤੇ ਜ਼ਲਮੁੰਨਾ ਤੇਰੇ ਹੱਥਾਂ ਵਿੱਚ ਆ ਗਏ ਹਨ? ਅਸੀਂ ਤੇਰੀਆਂ ਫ਼ੌਜਾਂ ਨੂੰ ਰੋਟੀ ਕਿਉਂ ਦੇਈਏ?”

7ਗਿਦਾਊਨ ਨੇ ਉਨ੍ਹਾਂ ਨੂੰ ਆਖਿਆ, “ਜਦੋਂ ਯਾਹਵੇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਮੇਰੇ ਅਧੀਨ ਕਰ ਦੇਵੇਗਾ, ਤਦ ਮੈਂ ਤੁਹਾਡੀਆਂ ਲੋਥਾਂ ਨੂੰ ਜੰਗਲੀ ਕੰਡਿਆਲੀਆਂ ਝਾੜੀਆਂ ਅਤੇ ਕੰਡਿਆਂ ਵਿੱਚ ਮਿੱਧਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.