2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੂੰ ਜੋ ਕੀਤਾ ਹੈ, ਉਸ ਦੇ ਮੁਕਾਬਲੇ ਮੈਂ ਕੁਝ ਵੀ ਨਹੀਂ ਕੀਤਾ ਹੈ। ਕੀ ਇਫ਼ਰਾਈਮ ਦੇ ਅੰਗੂਰਾਂ ਦੀ ਫ਼ਸਲ ਅਬੀਅਜ਼ਰ ਦੀ ਪੂਰੀ ਫ਼ਸਲ ਨਾਲੋਂ ਚੰਗੀ ਨਹੀਂ ਹੈ?
3ਪਰਮੇਸ਼ਵਰ ਨੇ ਓਰੇਬ ਅਤੇ ਜ਼ਏਬ ਜੋ ਮਿਦਯਾਨੀ ਆਗੂਆਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ, ਤੁਹਾਡੇ ਮੁਕਾਬਲੇ ਮੈਂ ਕੀ ਕਰ ਸਕਦਾ ਸੀ?” ਇਸ ਉੱਤੇ ਉਨ੍ਹਾਂ ਦੀ ਉਸ ਪ੍ਰਤੀ ਨਰਾਜ਼ਗੀ ਘੱਟ ਗਈ।
4ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ।
5ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”
6ਪਰ ਸੁੱਕੋਥ ਦੇ ਅਧਿਕਾਰੀਆਂ ਨੇ ਆਖਿਆ, “ਕੀ ਜ਼ਬਾਹ ਅਤੇ ਜ਼ਲਮੁੰਨਾ ਤੇਰੇ ਹੱਥਾਂ ਵਿੱਚ ਆ ਗਏ ਹਨ? ਅਸੀਂ ਤੇਰੀਆਂ ਫ਼ੌਜਾਂ ਨੂੰ ਰੋਟੀ ਕਿਉਂ ਦੇਈਏ?”