ਨਿਆਈਂ 8

ਪਰਮੇਸ਼ਵਰ ਨੇ ਓਰੇਬ ਅਤੇ ਜ਼ਏਬ ਜੋ ਮਿਦਯਾਨੀ ਆਗੂਆਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ, ਤੁਹਾਡੇ ਮੁਕਾਬਲੇ ਮੈਂ ਕੀ ਕਰ ਸਕਦਾ ਸੀ?” ਇਸ ਉੱਤੇ ਉਨ੍ਹਾਂ ਦੀ ਉਸ ਪ੍ਰਤੀ ਨਰਾਜ਼ਗੀ ਘੱਟ ਗਈ।

Judges 8:3 (UKJV) God has delivered into your hands the princes of Midian, Oreb and Zeeb: and what was I able to do in comparison of you? Then their anger was decreased toward him, when he had said that.

1ਹੁਣ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਹੈ? ਜਦੋਂ ਤੂੰ ਮਿਦਯਾਨ ਨਾਲ ਲੜਨ ਗਿਆ ਸੀ ਤਾਂ ਤੂੰ ਸਾਨੂੰ ਕਿਉਂ ਨਹੀਂ ਬੁਲਾਇਆ?” ਅਤੇ ਉਨ੍ਹਾਂ ਨੇ ਉਸ ਨਾਲ ਵਿਵਾਦ ਕੀਤਾ।

2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੂੰ ਜੋ ਕੀਤਾ ਹੈ, ਉਸ ਦੇ ਮੁਕਾਬਲੇ ਮੈਂ ਕੁਝ ਵੀ ਨਹੀਂ ਕੀਤਾ ਹੈ। ਕੀ ਇਫ਼ਰਾਈਮ ਦੇ ਅੰਗੂਰਾਂ ਦੀ ਫ਼ਸਲ ਅਬੀਅਜ਼ਰ ਦੀ ਪੂਰੀ ਫ਼ਸਲ ਨਾਲੋਂ ਚੰਗੀ ਨਹੀਂ ਹੈ?

3ਪਰਮੇਸ਼ਵਰ ਨੇ ਓਰੇਬ ਅਤੇ ਜ਼ਏਬ ਜੋ ਮਿਦਯਾਨੀ ਆਗੂਆਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ, ਤੁਹਾਡੇ ਮੁਕਾਬਲੇ ਮੈਂ ਕੀ ਕਰ ਸਕਦਾ ਸੀ?” ਇਸ ਉੱਤੇ ਉਨ੍ਹਾਂ ਦੀ ਉਸ ਪ੍ਰਤੀ ਨਰਾਜ਼ਗੀ ਘੱਟ ਗਈ।

4ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ।

5ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.