8ਇੱਕ ਦਿਨ ਦਰਖ਼ਤ ਆਪਣੇ ਲਈ ਇੱਕ ਰਾਜੇ ਨੂੰ ਮਸਹ ਕਰਨ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਸਾਡਾ ਰਾਜਾ ਬਣ।’
9“ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’
10“ਇਸ ਤੋਂ ਬਾਅਦ ਦਰਖ਼ਤਾਂ ਨੇ ਹੰਜੀਰ ਦੇ ਦਰਖ਼ਤ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’
11“ਪਰ ਹੰਜੀਰ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੇ ਚੰਗੇ ਅਤੇ ਮਿੱਠੇ ਫਲ ਨੂੰ ਛੱਡ ਦੇਵਾਂ?’
12“ਤਦ ਦਰਖ਼ਤਾਂ ਨੇ ਅੰਗੂਰ ਦੀ ਵੇਲ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’