ਨਿਆਈਂ 9

“ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’

Judges 9:9 (UKJV) But the olive tree said unto them, Should I leave my fatness, wherewith by me they honour God and man, and go to be promoted over the trees?

7ਜਦੋਂ ਯੋਥਾਮ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਹ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਬੋਲ ਕਹਿਣ ਲੱਗਾ, “ਹੇ ਸ਼ੇਕੇਮ ਦੇ ਵਾਸੀਓ, ਮੇਰੀ ਗੱਲ ਸੁਣੋ, ਤਾਂ ਜੋ ਪਰਮੇਸ਼ਵਰ ਤੁਹਾਡੀ ਸੁਣੇ।

8ਇੱਕ ਦਿਨ ਦਰਖ਼ਤ ਆਪਣੇ ਲਈ ਇੱਕ ਰਾਜੇ ਨੂੰ ਮਸਹ ਕਰਨ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਸਾਡਾ ਰਾਜਾ ਬਣ।’

9“ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’

10“ਇਸ ਤੋਂ ਬਾਅਦ ਦਰਖ਼ਤਾਂ ਨੇ ਹੰਜੀਰ ਦੇ ਦਰਖ਼ਤ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’

11“ਪਰ ਹੰਜੀਰ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੇ ਚੰਗੇ ਅਤੇ ਮਿੱਠੇ ਫਲ ਨੂੰ ਛੱਡ ਦੇਵਾਂ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.