ਨਿਆਈਂ 9

ਜਦੋਂ ਯੋਥਾਮ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਹ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਬੋਲ ਕਹਿਣ ਲੱਗਾ, “ਹੇ ਸ਼ੇਕੇਮ ਦੇ ਵਾਸੀਓ, ਮੇਰੀ ਗੱਲ ਸੁਣੋ, ਤਾਂ ਜੋ ਪਰਮੇਸ਼ਵਰ ਤੁਹਾਡੀ ਸੁਣੇ।

Judges 9:7 (UKJV) And when they told it to Jotham, he went and stood in the top of mount Gerizim, and lifted up his voice, and cried, and said unto them, Hearken unto me, all of you men of Shechem, that God may hearken unto you.

5ਉਹ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਗਿਆ ਅਤੇ ਇੱਕ ਪੱਥਰ ਉੱਤੇ ਆਪਣੇ ਸੱਤਰ ਭਰਾਵਾਂ, ਯਰੁੱਬਆਲ ਦੇ ਪੁੱਤਰਾਂ ਨੂੰ ਮਾਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਲੁੱਕ ਕੇ ਬਚ ਗਿਆ।

6ਤਦ ਸ਼ੇਕੇਮ ਦੇ ਸਾਰੇ ਲੋਕ ਅਤੇ ਬੈਤ-ਮਿਲੋ ਦੇ ਸਾਰੇ ਨਾਗਰਿਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬਲੂਤ ਦੇ ਰੁੱਖ ਦੇ ਥਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮੇਲੇਕ ਨੂੰ ਰਾਜਾ ਬਣਾਇਆ।

7ਜਦੋਂ ਯੋਥਾਮ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਹ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਬੋਲ ਕਹਿਣ ਲੱਗਾ, “ਹੇ ਸ਼ੇਕੇਮ ਦੇ ਵਾਸੀਓ, ਮੇਰੀ ਗੱਲ ਸੁਣੋ, ਤਾਂ ਜੋ ਪਰਮੇਸ਼ਵਰ ਤੁਹਾਡੀ ਸੁਣੇ।

8ਇੱਕ ਦਿਨ ਦਰਖ਼ਤ ਆਪਣੇ ਲਈ ਇੱਕ ਰਾਜੇ ਨੂੰ ਮਸਹ ਕਰਨ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਸਾਡਾ ਰਾਜਾ ਬਣ।’

9“ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.