13“ਪਰ ਅੰਗੂਰ ਦੀ ਵੇਲ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੀ ਦਾਖ ਛੱਡ ਦੇਵਾਂ ਜੋ ਪਰਮੇਸ਼ਵਰ ਅਤੇ ਮਨੁੱਖਾਂ ਦੋਵਾਂ ਨੂੰ ਖੁਸ਼ ਕਰਦੀ ਹੈ?’
14“ਆਖਰਕਾਰ ਸਾਰੇ ਦਰਖ਼ਤਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’
15“ਕੰਡਿਆਲੀ ਝਾੜੀ ਨੇ ਦਰਖ਼ਤਾਂ ਨੂੰ ਕਿਹਾ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣੇ ਉੱਤੇ ਰਾਜਾ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਆਓ ਅਤੇ ਮੇਰੀ ਛਾਂ ਵਿੱਚ ਪਨਾਹ ਲਓ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿੱਕਲ ਕੇ ਲਬਾਨੋਨ ਦੇ ਦਿਆਰਾ ਨੂੰ ਭਸਮ ਕਰ ਦੇਵੇ!’
16“ਕੀ ਤੁਸੀਂ ਅਬੀਮੇਲੇਕ ਨੂੰ ਰਾਜਾ ਬਣਾ ਕੇ ਇੱਜ਼ਤ ਅਤੇ ਨੇਕ ਦਾ ਕੰਮ ਕੀਤਾ ਹੈ? ਕੀ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਕੀਤਾ ਹੈ? ਕੀ ਤੁਸੀਂ ਉਸ ਨਾਲ ਅਜਿਹਾ ਵਿਵਹਾਰ ਕੀਤਾ ਹੈ ਜਿਸਦਾ ਉਹ ਹੱਕਦਾਰ ਹੈ?
17ਯਾਦ ਰੱਖੋ ਕਿ ਮੇਰਾ ਪਿਤਾ ਤੁਹਾਡੇ ਲਈ ਲੜਿਆ ਸੀ ਅਤੇ ਆਪਣੀ ਜਾਨ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਇਆ।