ਨਿਆਈਂ 9

“ਕੀ ਤੁਸੀਂ ਅਬੀਮੇਲੇਕ ਨੂੰ ਰਾਜਾ ਬਣਾ ਕੇ ਇੱਜ਼ਤ ਅਤੇ ਨੇਕ ਦਾ ਕੰਮ ਕੀਤਾ ਹੈ? ਕੀ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਕੀਤਾ ਹੈ? ਕੀ ਤੁਸੀਂ ਉਸ ਨਾਲ ਅਜਿਹਾ ਵਿਵਹਾਰ ਕੀਤਾ ਹੈ ਜਿਸਦਾ ਉਹ ਹੱਕਦਾਰ ਹੈ?

Judges 9:16 (UKJV) Now therefore, if all of you have done truly and sincerely, in that all of you have made Abimelech king, and if all of you have dealt well with Jerubbaal and his house, and have done unto him according to the deserving of his hands;

14“ਆਖਰਕਾਰ ਸਾਰੇ ਦਰਖ਼ਤਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’

15“ਕੰਡਿਆਲੀ ਝਾੜੀ ਨੇ ਦਰਖ਼ਤਾਂ ਨੂੰ ਕਿਹਾ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣੇ ਉੱਤੇ ਰਾਜਾ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਆਓ ਅਤੇ ਮੇਰੀ ਛਾਂ ਵਿੱਚ ਪਨਾਹ ਲਓ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿੱਕਲ ਕੇ ਲਬਾਨੋਨ ਦੇ ਦਿਆਰਾ ਨੂੰ ਭਸਮ ਕਰ ਦੇਵੇ!’

16“ਕੀ ਤੁਸੀਂ ਅਬੀਮੇਲੇਕ ਨੂੰ ਰਾਜਾ ਬਣਾ ਕੇ ਇੱਜ਼ਤ ਅਤੇ ਨੇਕ ਦਾ ਕੰਮ ਕੀਤਾ ਹੈ? ਕੀ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਕੀਤਾ ਹੈ? ਕੀ ਤੁਸੀਂ ਉਸ ਨਾਲ ਅਜਿਹਾ ਵਿਵਹਾਰ ਕੀਤਾ ਹੈ ਜਿਸਦਾ ਉਹ ਹੱਕਦਾਰ ਹੈ?

17ਯਾਦ ਰੱਖੋ ਕਿ ਮੇਰਾ ਪਿਤਾ ਤੁਹਾਡੇ ਲਈ ਲੜਿਆ ਸੀ ਅਤੇ ਆਪਣੀ ਜਾਨ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਇਆ।

18ਪਰ ਅੱਜ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਬਗਾਵਤ ਕਰ ਦਿੱਤੀ ਹੈ। ਤੁਸੀਂ ਉਸ ਦੇ ਸੱਤਰ ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮੇਲੇਕ ਨੂੰ ਸ਼ੇਕੇਮ ਦੇ ਲੋਕਾਂ ਦਾ ਰਾਜਾ ਬਣਾ ਦਿੱਤਾ ਕਿਉਂਕਿ ਉਹ ਤੁਹਾਡੇ ਰਿਸ਼ਤੇਦਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.