28ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, “ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ?
29ਕਾਸ਼ ਇਹ ਲੋਕ ਮੇਰੇ ਅਧੀਨ ਹੁੰਦੇ! ਫਿਰ ਮੈਂ ਅਬੀਮੇਲੇਕ ਨੂੰ ਇੱਕ ਪਾਸੇ ਕਰ ਦਿੰਦਾ। ਮੈਂ ਅਬੀਮੇਲੇਕ ਨੂੰ ਕਹਾਂਗਾ, ‘ਆਪਣੀ ਸਾਰੀ ਫ਼ੌਜ ਨੂੰ ਬੁਲਾ, ਅਤੇ ਨਿੱਕਲ ਆ!’ ”
30ਜਦੋਂ ਜ਼ਬੂਲ ਸ਼ਹਿਰ ਦੇ ਹਾਕਮ ਨੇ ਸੁਣਿਆ ਜੋ ਏਬੇਦ ਦੇ ਪੁੱਤਰ ਗਆਲ ਨੇ ਇਹ ਗੱਲਾਂ ਆਖੀਆਂ ਹਨ, ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ।
31ਅਤੇ ਚਲਾਕੀ ਨਾਲ ਉਸ ਨੇ ਅਬੀਮੇਲੇਕ ਕੋਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਏਬੇਦ ਦਾ ਪੁੱਤਰ ਗਆਲ ਅਤੇ ਉਸਦਾ ਪਰਿਵਾਰ ਸ਼ੇਕੇਮ ਵਿੱਚ ਆਏ ਹਨ ਅਤੇ ਸ਼ਹਿਰ ਨੂੰ ਤੁਹਾਡੇ ਵਿਰੁੱਧ ਭੜਕਾਉਂਦੇ ਹਨ।
32ਹੁਣ ਉੱਠ ਅਤੇ ਆਪਣੇ ਲੋਕਾਂ ਨਾਲ ਰਾਤ ਨੂੰ ਮੈਦਾਨ ਵਿੱਚ ਘਾਤ ਲਾ ਕੇ ਬੈਠ।