ਨਿਆਈਂ 9

ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, “ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ?

Judges 9:28 (UKJV) And Gaal the son of Ebed said, Who is Abimelech, and who is Shechem, that we should serve him? is not he the son of Jerubbaal? and Zebul his officer? serve the men of Hamor the father of Shechem: for why should we serve him?

26ਹੁਣ ਏਬੇਦ ਦਾ ਪੁੱਤਰ ਗਆਲ ਆਪਣੇ ਪਰਿਵਾਰ ਸਮੇਤ ਸ਼ੇਕੇਮ ਵਿੱਚ ਆਇਆ ਅਤੇ ਉੱਥੋਂ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ।

27ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ।

28ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, “ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ?

29ਕਾਸ਼ ਇਹ ਲੋਕ ਮੇਰੇ ਅਧੀਨ ਹੁੰਦੇ! ਫਿਰ ਮੈਂ ਅਬੀਮੇਲੇਕ ਨੂੰ ਇੱਕ ਪਾਸੇ ਕਰ ਦਿੰਦਾ। ਮੈਂ ਅਬੀਮੇਲੇਕ ਨੂੰ ਕਹਾਂਗਾ, ‘ਆਪਣੀ ਸਾਰੀ ਫ਼ੌਜ ਨੂੰ ਬੁਲਾ, ਅਤੇ ਨਿੱਕਲ ਆ!’ ”

30ਜਦੋਂ ਜ਼ਬੂਲ ਸ਼ਹਿਰ ਦੇ ਹਾਕਮ ਨੇ ਸੁਣਿਆ ਜੋ ਏਬੇਦ ਦੇ ਪੁੱਤਰ ਗਆਲ ਨੇ ਇਹ ਗੱਲਾਂ ਆਖੀਆਂ ਹਨ, ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.