ਨਿਆਈਂ 9

ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ।

Judges 9:27 (UKJV) And they went out into the fields, and gathered their vineyards, and trode the grapes, and made merry, and went into the house of their god, and did eat and drink, and cursed Abimelech.

25ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।

26ਹੁਣ ਏਬੇਦ ਦਾ ਪੁੱਤਰ ਗਆਲ ਆਪਣੇ ਪਰਿਵਾਰ ਸਮੇਤ ਸ਼ੇਕੇਮ ਵਿੱਚ ਆਇਆ ਅਤੇ ਉੱਥੋਂ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ।

27ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ।

28ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, “ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ?

29ਕਾਸ਼ ਇਹ ਲੋਕ ਮੇਰੇ ਅਧੀਨ ਹੁੰਦੇ! ਫਿਰ ਮੈਂ ਅਬੀਮੇਲੇਕ ਨੂੰ ਇੱਕ ਪਾਸੇ ਕਰ ਦਿੰਦਾ। ਮੈਂ ਅਬੀਮੇਲੇਕ ਨੂੰ ਕਹਾਂਗਾ, ‘ਆਪਣੀ ਸਾਰੀ ਫ਼ੌਜ ਨੂੰ ਬੁਲਾ, ਅਤੇ ਨਿੱਕਲ ਆ!’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.