ਨਿਆਈਂ 9

ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।

Judges 9:25 (UKJV) And the men of Shechem set hidden attackers in wait for him in the top of the mountains, and they robbed all that came along that way by them: and it was told Abimelech.

23ਪਰਮੇਸ਼ਵਰ ਨੇ ਅਬੀਮੇਲੇਕ ਅਤੇ ਸ਼ੇਕੇਮ ਦੇ ਲੋਕਾਂ ਵਿੱਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਤਾਂ ਸ਼ਕਮ ਦੇ ਲੋਕ ਅਬੀਮੇਲੇਕ ਦੇ ਨਾਲ ਧੋਖਾ ਕਰਨ ਲੱਗ ਪਏ।

24ਪਰਮੇਸ਼ਵਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਯਰੁੱਬਆਲ ਦੇ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮੇਲੇਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆਂ ਅਤੇ ਸ਼ੇਕੇਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਮਦਦ ਕੀਤੀ ਸੀ।

25ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।

26ਹੁਣ ਏਬੇਦ ਦਾ ਪੁੱਤਰ ਗਆਲ ਆਪਣੇ ਪਰਿਵਾਰ ਸਮੇਤ ਸ਼ੇਕੇਮ ਵਿੱਚ ਆਇਆ ਅਤੇ ਉੱਥੋਂ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ।

27ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.