21ਤਦ ਯੋਥਾਮ ਭੱਜ ਕੇ ਬਏਰ ਨੂੰ ਗਿਆ ਅਤੇ ਉਹ ਉੱਥੇ ਰਹਿਣ ਲੱਗਾ ਕਿਉਂਕਿ ਉਹ ਆਪਣੇ ਭਰਾ ਅਬੀਮੇਲੇਕ ਤੋਂ ਡਰਦਾ ਸੀ।
22ਅਬੀਮੇਲੇਕ ਦੇ ਇਸਰਾਏਲ ਉੱਤੇ ਤਿੰਨ ਸਾਲ ਰਾਜ ਕਰਨ ਤੋਂ ਬਾਅਦ,
23ਪਰਮੇਸ਼ਵਰ ਨੇ ਅਬੀਮੇਲੇਕ ਅਤੇ ਸ਼ੇਕੇਮ ਦੇ ਲੋਕਾਂ ਵਿੱਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਤਾਂ ਸ਼ਕਮ ਦੇ ਲੋਕ ਅਬੀਮੇਲੇਕ ਦੇ ਨਾਲ ਧੋਖਾ ਕਰਨ ਲੱਗ ਪਏ।
24ਪਰਮੇਸ਼ਵਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਯਰੁੱਬਆਲ ਦੇ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮੇਲੇਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆਂ ਅਤੇ ਸ਼ੇਕੇਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਮਦਦ ਕੀਤੀ ਸੀ।
25ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।