ਨਿਆਈਂ 9

ਤਦ ਯੋਥਾਮ ਭੱਜ ਕੇ ਬਏਰ ਨੂੰ ਗਿਆ ਅਤੇ ਉਹ ਉੱਥੇ ਰਹਿਣ ਲੱਗਾ ਕਿਉਂਕਿ ਉਹ ਆਪਣੇ ਭਰਾ ਅਬੀਮੇਲੇਕ ਤੋਂ ਡਰਦਾ ਸੀ।

Judges 9:21 (UKJV) And Jotham ran away, and fled, and went to Beer, and dwelt there, for fear of Abimelech his brother.

19ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮੇਲੇਕ ਨਾਲ ਅਨੰਦ ਰਹੋ, ਅਤੇ ਉਹ ਤੁਹਾਡੇ ਨਾਲ ਅਨੰਦ ਰਹੇ!

20ਪਰ ਜੇ ਨਹੀਂ ਤਾਂ ਅਬੀਮੇਲੇਕ ਤੋਂ ਅੱਗ ਨਿੱਕਲੇ ਅਤੇ ਸ਼ੇਕੇਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ! ਅਤੇ ਸ਼ੇਕੇਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋ ਅਜਿਹੀ ਅੱਗ ਨਿੱਕਲੇ ਅਤੇ ਅਬੀਮੇਲੇਕ ਨੂੰ ਭਸਮ ਕਰ ਦੇਵੇ!”

21ਤਦ ਯੋਥਾਮ ਭੱਜ ਕੇ ਬਏਰ ਨੂੰ ਗਿਆ ਅਤੇ ਉਹ ਉੱਥੇ ਰਹਿਣ ਲੱਗਾ ਕਿਉਂਕਿ ਉਹ ਆਪਣੇ ਭਰਾ ਅਬੀਮੇਲੇਕ ਤੋਂ ਡਰਦਾ ਸੀ।

22ਅਬੀਮੇਲੇਕ ਦੇ ਇਸਰਾਏਲ ਉੱਤੇ ਤਿੰਨ ਸਾਲ ਰਾਜ ਕਰਨ ਤੋਂ ਬਾਅਦ,

23ਪਰਮੇਸ਼ਵਰ ਨੇ ਅਬੀਮੇਲੇਕ ਅਤੇ ਸ਼ੇਕੇਮ ਦੇ ਲੋਕਾਂ ਵਿੱਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਤਾਂ ਸ਼ਕਮ ਦੇ ਲੋਕ ਅਬੀਮੇਲੇਕ ਦੇ ਨਾਲ ਧੋਖਾ ਕਰਨ ਲੱਗ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.