49ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟੀਆਂ ਅਤੇ ਅਬੀਮੇਲੇਕ ਦੇ ਮਗਰ ਹੋ ਤੁਰੇ। ਉਨ੍ਹਾਂ ਨੇ ਟਹਿਣੀਆਂ ਦਾ ਉਸ ਗੜ੍ਹ ਉੱਤੇ ਢੇਰ ਲਾ ਦਿੱਤਾ ਅਤੇ ਅੰਦਰਲੇ ਲੋਕਾਂ ਸਮੇਤ ਉਸ ਨੂੰ ਅੱਗ ਲਗਾ ਦਿੱਤੀ। ਇਸ ਲਈ ਸ਼ੇਕੇਮ ਦੇ ਬੁਰਜ ਦੇ ਸਾਰੇ ਲੋਕ, ਲਗਭਗ ਇੱਕ ਹਜ਼ਾਰ ਆਦਮੀ ਅਤੇ ਔਰਤਾਂ ਮਰ ਗਏ।
50ਫਿਰ ਅਬੀਮੇਲੇਕ ਤੇਬੇਸ ਨੂੰ ਗਿਆ ਅਤੇ ਉਸ ਨੂੰ ਘੇਰਾ ਪਾ ਲਿਆ।
51ਸ਼ਹਿਰ ਦੇ ਅੰਦਰ, ਹਾਲਾਂਕਿ, ਇੱਕ ਮਜ਼ਬੂਤ ਬੁਰਜ ਸੀ, ਜਿਸ ਵੱਲ ਸਾਰੇ ਆਦਮੀ ਅਤੇ ਔਰਤਾਂ, ਸ਼ਹਿਰ ਦੇ ਸਾਰੇ ਲੋਕ ਭੱਜ ਗਏ ਸਨ। ਉਹ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬੁਰਜ ਦੀ ਛੱਤ ਤੇ ਚੜ੍ਹ ਗਏ ਸਨ।
52ਅਬੀਮੇਲੇਕ ਬੁਰਜ ਕੋਲ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਪਰ ਜਦੋਂ ਉਹ ਅੱਗ ਲਗਾਉਣ ਲਈ ਬੁਰਜ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ,
53ਤਦ ਕਿਸੇ ਔਰਤ ਨੇ ਅਬੀਮੇਲੇਕ ਦੇ ਸਿਰ ਤੇ ਚੱਕੀ ਦਾ ਉੱਪਰਲਾ ਪੁੜਾ ਸੁੱਟਿਆ ਅਤੇ ਉਸਦਾ ਸਿਰ ਫੱਟ ਗਿਆ।