51ਸ਼ਹਿਰ ਦੇ ਅੰਦਰ, ਹਾਲਾਂਕਿ, ਇੱਕ ਮਜ਼ਬੂਤ ਬੁਰਜ ਸੀ, ਜਿਸ ਵੱਲ ਸਾਰੇ ਆਦਮੀ ਅਤੇ ਔਰਤਾਂ, ਸ਼ਹਿਰ ਦੇ ਸਾਰੇ ਲੋਕ ਭੱਜ ਗਏ ਸਨ। ਉਹ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬੁਰਜ ਦੀ ਛੱਤ ਤੇ ਚੜ੍ਹ ਗਏ ਸਨ।
52ਅਬੀਮੇਲੇਕ ਬੁਰਜ ਕੋਲ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਪਰ ਜਦੋਂ ਉਹ ਅੱਗ ਲਗਾਉਣ ਲਈ ਬੁਰਜ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ,
53ਤਦ ਕਿਸੇ ਔਰਤ ਨੇ ਅਬੀਮੇਲੇਕ ਦੇ ਸਿਰ ਤੇ ਚੱਕੀ ਦਾ ਉੱਪਰਲਾ ਪੁੜਾ ਸੁੱਟਿਆ ਅਤੇ ਉਸਦਾ ਸਿਰ ਫੱਟ ਗਿਆ।
54ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ ” ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ।
55ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।