ਨਿਆਈਂ 9

ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ ” ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ।

Judges 9:54 (UKJV) Then he called hastily unto the young man his armour bearer, and said unto him, Draw your sword, and slay me, that men say not of me, A women slew him. And his young man thrust him through, and he died.

52ਅਬੀਮੇਲੇਕ ਬੁਰਜ ਕੋਲ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਪਰ ਜਦੋਂ ਉਹ ਅੱਗ ਲਗਾਉਣ ਲਈ ਬੁਰਜ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ,

53ਤਦ ਕਿਸੇ ਔਰਤ ਨੇ ਅਬੀਮੇਲੇਕ ਦੇ ਸਿਰ ਤੇ ਚੱਕੀ ਦਾ ਉੱਪਰਲਾ ਪੁੜਾ ਸੁੱਟਿਆ ਅਤੇ ਉਸਦਾ ਸਿਰ ਫੱਟ ਗਿਆ।

54ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ ” ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ।

55ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।

56ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.