18ਇਸ ਲਈ ਮੈਂ ਆਖਦਾ ਹਾਂ, “ਮੇਰੀ ਸ਼ਾਨ ਖਤਮ ਹੋ ਗਈ ਹੈ ਅਤੇ ਯਾਹਵੇਹ ਵੱਲੋਂ ਮੇਰੀ ਆਸ ਵੀ ਟੁੱਟ ਗਈ।”
19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ।
20ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਦਾ ਹਾਂ, ਅਤੇ ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ।
21ਫਿਰ ਵੀ ਮੈਂ ਇਹ ਯਾਦ ਕਰਦਾ ਹਾਂ ਅਤੇ ਇਸ ਲਈ ਮੈਨੂੰ ਉਮੀਦ ਹੈ:
22ਯਾਹਵੇਹ ਦੇ ਮਹਾਨ ਪਿਆਰ ਦੇ ਕਾਰਨ ਅਸੀਂ ਭਸਮ ਨਹੀਂ ਹੋਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ।