23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।
24ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, “ਯਾਹਵੇਹ ਮੇਰਾ ਹਿੱਸਾ ਹੈ; ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।”
25ਯਾਹਵੇਹ ਉਹਨਾਂ ਲਈ ਭਲਾ ਹੈ ਜਿਨ੍ਹਾਂ ਦੀ ਆਸ ਉਸ ਵਿੱਚ ਹੈ, ਉਹਨਾਂ ਲਈ ਜੋ ਉਸ ਦੀ ਖੋਜ ਕਰਦੇ ਹਨ;
26ਯਾਹਵੇਹ ਦੀ ਮੁਕਤੀ ਲਈ ਚੁੱਪ-ਚਾਪ ਉਡੀਕ ਕਰਨਾ ਚੰਗਾ ਹੈ।
27ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।