61ਹੇ ਯਾਹਵੇਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ, ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ
62ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈ।
63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ! ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹੈ।
64ਹੇ ਯਾਹਵੇਹ ਤੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੁਆਰਾ ਕੀਤੇ ਗਏ, ਕੰਮਾਂ ਦਾ ਬਦਲਾ ਦੇਵੇਗਾ।
65ਉਹਨਾਂ ਦੇ ਦਿਲਾਂ ਉੱਤੇ ਪਰਦਾ ਪਾ, ਅਤੇ ਤੇਰਾ ਸਰਾਪ ਉਹਨਾਂ ਉੱਤੇ ਹੋਵੇਗਾ!