ਵਿਰਲਾਪ 4

ਦਿਆਲੂ ਔਰਤਾਂ ਨੇ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਪਕਾਇਆ ਹੈ, ਜੋ ਉਹ ਉਹਨਾਂ ਦਾ ਭੋਜਨ ਬਣੇ ਜਦੋਂ ਮੇਰੇ ਲੋਕ ਬਰਬਾਦ ਹੋ ਗਏ ਸਨ।

Lamentations 4:10 (UKJV) The hands of the pitiful women have sodden their own children: they were their food in the destruction of the daughter of my people.

8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ, ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ, ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ, ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।

9ਤਲਵਾਰ ਨਾਲ ਮਾਰੇ ਗਏ ਲੋਕ ਕਾਲ ਨਾਲ ਮਰਨ ਵਾਲਿਆਂ ਨਾਲੋਂ ਚੰਗੇ ਹਨ। ਭੁੱਖ ਨਾਲ ਤੜਫਦੇ ਹੋਏ, ਉਹ ਖੇਤ ਵਿੱਚੋਂ ਭੋਜਨ ਦੀ ਘਾਟ ਕਾਰਨ ਖਤਮ ਹੋ ਜਾਂਦੇ ਹਨ।

10ਦਿਆਲੂ ਔਰਤਾਂ ਨੇ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਪਕਾਇਆ ਹੈ, ਜੋ ਉਹ ਉਹਨਾਂ ਦਾ ਭੋਜਨ ਬਣੇ ਜਦੋਂ ਮੇਰੇ ਲੋਕ ਬਰਬਾਦ ਹੋ ਗਏ ਸਨ।

11ਯਾਹਵੇਹ ਨੇ ਆਪਣੇ ਕ੍ਰੋਧ ਨੂੰ ਪੂਰਾ ਕਰ ਦਿੱਤਾ ਹੈ; ਉਸਨੇ ਆਪਣਾ ਭਿਆਨਕ ਕ੍ਰੋਧ ਡੋਲ੍ਹ ਦਿੱਤਾ ਹੈ। ਉਸ ਨੇ ਸੀਯੋਨ ਵਿੱਚ ਅੱਗ ਭੜਕਾਈ ਜਿਸ ਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ।

12ਧਰਤੀ ਦੇ ਰਾਜਿਆਂ ਨੇ ਵਿਸ਼ਵਾਸ ਨਹੀਂ ਕੀਤਾ, ਨਾ ਦੁਨੀਆਂ ਦੇ ਲੋਕਾਂ ਵਿੱਚੋਂ ਕਿਸੇ ਨੇ, ਕਿ ਵੈਰੀ ਅਤੇ ਦੁਸ਼ਮਣ ਯੇਰੂਸ਼ਲੇਮ ਦੇ ਦਰਵਾਜ਼ਿਆਂ ਵਿੱਚ ਦਾਖਲ ਹੋ ਸਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.