7ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰ ਅਤੇ ਦੁੱਧ ਨਾਲੋਂ ਚਿੱਟੇ ਸਨ, ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ, ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।
8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ, ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ, ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ, ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।
9ਤਲਵਾਰ ਨਾਲ ਮਾਰੇ ਗਏ ਲੋਕ ਕਾਲ ਨਾਲ ਮਰਨ ਵਾਲਿਆਂ ਨਾਲੋਂ ਚੰਗੇ ਹਨ। ਭੁੱਖ ਨਾਲ ਤੜਫਦੇ ਹੋਏ, ਉਹ ਖੇਤ ਵਿੱਚੋਂ ਭੋਜਨ ਦੀ ਘਾਟ ਕਾਰਨ ਖਤਮ ਹੋ ਜਾਂਦੇ ਹਨ।
10ਦਿਆਲੂ ਔਰਤਾਂ ਨੇ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਪਕਾਇਆ ਹੈ, ਜੋ ਉਹ ਉਹਨਾਂ ਦਾ ਭੋਜਨ ਬਣੇ ਜਦੋਂ ਮੇਰੇ ਲੋਕ ਬਰਬਾਦ ਹੋ ਗਏ ਸਨ।
11ਯਾਹਵੇਹ ਨੇ ਆਪਣੇ ਕ੍ਰੋਧ ਨੂੰ ਪੂਰਾ ਕਰ ਦਿੱਤਾ ਹੈ; ਉਸਨੇ ਆਪਣਾ ਭਿਆਨਕ ਕ੍ਰੋਧ ਡੋਲ੍ਹ ਦਿੱਤਾ ਹੈ। ਉਸ ਨੇ ਸੀਯੋਨ ਵਿੱਚ ਅੱਗ ਭੜਕਾਈ ਜਿਸ ਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ।