ਵਿਰਲਾਪ 4

ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰ ਅਤੇ ਦੁੱਧ ਨਾਲੋਂ ਚਿੱਟੇ ਸਨ, ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ, ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।

Lamentations 4:7 (UKJV) Her Nazarites were purer than snow, they were whiter than milk, they were more rosy in body than rubies, their polishing was of sapphire:

5ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨ ਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ। ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨ ਹੁਣ ਰਾਖ ਦੇ ਢੇਰਾਂ ਤੇ ਪਏ ਹਨ।

6ਮੇਰੀ ਪਰਜਾ ਦੀ ਸਜ਼ਾ ਸੋਦੋਮ ਨਾਲੋਂ ਵੱਡੀ ਹੈ, ਜਿਸ ਨੂੰ ਇੱਕ ਪਲ ਵਿੱਚ ਉਖਾੜ ਦਿੱਤਾ ਗਿਆ ਸੀ ਉਸ ਦੀ ਸਹਾਇਤਾ ਲਈ ਹੱਥ ਨਾ ਮੋੜੇ।

7ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰ ਅਤੇ ਦੁੱਧ ਨਾਲੋਂ ਚਿੱਟੇ ਸਨ, ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ, ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।

8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ, ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ, ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ, ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।

9ਤਲਵਾਰ ਨਾਲ ਮਾਰੇ ਗਏ ਲੋਕ ਕਾਲ ਨਾਲ ਮਰਨ ਵਾਲਿਆਂ ਨਾਲੋਂ ਚੰਗੇ ਹਨ। ਭੁੱਖ ਨਾਲ ਤੜਫਦੇ ਹੋਏ, ਉਹ ਖੇਤ ਵਿੱਚੋਂ ਭੋਜਨ ਦੀ ਘਾਟ ਕਾਰਨ ਖਤਮ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.