ਵਿਰਲਾਪ 4

ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨ ਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ। ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨ ਹੁਣ ਰਾਖ ਦੇ ਢੇਰਾਂ ਤੇ ਪਏ ਹਨ।

Lamentations 4:5 (UKJV) They that did feed delicately are desolate in the streets: they that were brought up in scarlet embrace dunghills.

3ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਛਾਤੀਆਂ ਚੜ੍ਹਾਉਂਦੇ ਹਨ, ਪਰ ਮੇਰੇ ਲੋਕ ਮਾਰੂਥਲ ਵਿੱਚ ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

4ਪਿਆਸ ਦੇ ਕਾਰਨ ਬੱਚੇ ਦੀ ਜੀਭ ਤਾਲੂ ਨਾਲ ਚਿਪਕ ਜਾਂਦੀ ਹੈ; ਬੱਚੇ ਰੋਟੀ ਦੀ ਭੀਖ ਮੰਗਦੇ ਹਨ, ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।

5ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨ ਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ। ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨ ਹੁਣ ਰਾਖ ਦੇ ਢੇਰਾਂ ਤੇ ਪਏ ਹਨ।

6ਮੇਰੀ ਪਰਜਾ ਦੀ ਸਜ਼ਾ ਸੋਦੋਮ ਨਾਲੋਂ ਵੱਡੀ ਹੈ, ਜਿਸ ਨੂੰ ਇੱਕ ਪਲ ਵਿੱਚ ਉਖਾੜ ਦਿੱਤਾ ਗਿਆ ਸੀ ਉਸ ਦੀ ਸਹਾਇਤਾ ਲਈ ਹੱਥ ਨਾ ਮੋੜੇ।

7ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰ ਅਤੇ ਦੁੱਧ ਨਾਲੋਂ ਚਿੱਟੇ ਸਨ, ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ, ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.