ਵਿਰਲਾਪ 4

ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਛਾਤੀਆਂ ਚੜ੍ਹਾਉਂਦੇ ਹਨ, ਪਰ ਮੇਰੇ ਲੋਕ ਮਾਰੂਥਲ ਵਿੱਚ ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

Lamentations 4:3 (UKJV) Even the sea monsters draw out the breast, they give suck to their young ones: the daughter of my people is become cruel, like the ostriches in the wilderness.

1ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ, ਵਧੀਆ ਸੋਨਾ ਕਿਵੇਂ ਬਦਲ ਗਿਆ ਹੈ! ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।

2ਸੀਯੋਨ ਦੇ ਕਿੰਨੇ ਕੀਮਤੀ ਬੱਚੇ, ਇੱਕ ਵਾਰ ਸੋਨੇ ਵਿੱਚ ਭਾਰੇ ਸਨ, ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ, ਘੁਮਿਆਰ ਦੇ ਹੱਥਾਂ ਦਾ ਕੰਮ!

3ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਛਾਤੀਆਂ ਚੜ੍ਹਾਉਂਦੇ ਹਨ, ਪਰ ਮੇਰੇ ਲੋਕ ਮਾਰੂਥਲ ਵਿੱਚ ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

4ਪਿਆਸ ਦੇ ਕਾਰਨ ਬੱਚੇ ਦੀ ਜੀਭ ਤਾਲੂ ਨਾਲ ਚਿਪਕ ਜਾਂਦੀ ਹੈ; ਬੱਚੇ ਰੋਟੀ ਦੀ ਭੀਖ ਮੰਗਦੇ ਹਨ, ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।

5ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨ ਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ। ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨ ਹੁਣ ਰਾਖ ਦੇ ਢੇਰਾਂ ਤੇ ਪਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.