ਵਿਰਲਾਪ 4

ਸੀਯੋਨ ਦੇ ਕਿੰਨੇ ਕੀਮਤੀ ਬੱਚੇ, ਇੱਕ ਵਾਰ ਸੋਨੇ ਵਿੱਚ ਭਾਰੇ ਸਨ, ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ, ਘੁਮਿਆਰ ਦੇ ਹੱਥਾਂ ਦਾ ਕੰਮ!

Lamentations 4:2 (UKJV) The precious sons of Zion, comparable to fine gold, how are they esteemed as earthen pitchers, the work of the hands of the potter!

1ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ, ਵਧੀਆ ਸੋਨਾ ਕਿਵੇਂ ਬਦਲ ਗਿਆ ਹੈ! ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।

2ਸੀਯੋਨ ਦੇ ਕਿੰਨੇ ਕੀਮਤੀ ਬੱਚੇ, ਇੱਕ ਵਾਰ ਸੋਨੇ ਵਿੱਚ ਭਾਰੇ ਸਨ, ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ, ਘੁਮਿਆਰ ਦੇ ਹੱਥਾਂ ਦਾ ਕੰਮ!

3ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਛਾਤੀਆਂ ਚੜ੍ਹਾਉਂਦੇ ਹਨ, ਪਰ ਮੇਰੇ ਲੋਕ ਮਾਰੂਥਲ ਵਿੱਚ ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

4ਪਿਆਸ ਦੇ ਕਾਰਨ ਬੱਚੇ ਦੀ ਜੀਭ ਤਾਲੂ ਨਾਲ ਚਿਪਕ ਜਾਂਦੀ ਹੈ; ਬੱਚੇ ਰੋਟੀ ਦੀ ਭੀਖ ਮੰਗਦੇ ਹਨ, ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.