13ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਵੋ, ਅਤੇ ਜਾਜਕ ਉਹਨਾਂ ਸਾਰਿਆਂ ਨੂੰ ਲਿਆਵੇ ਅਤੇ ਜਗਵੇਦੀ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਭੇਟ ਹੈ, ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।
14“ ‘ਜੇਕਰ ਉਹ ਯਾਹਵੇਹ ਨੂੰ ਪੰਛੀਆਂ ਦੀ ਹੋਮ ਬਲੀ ਚੜਾਉਂਦੇ ਹਨ, ਤਾਂ ਉਹ ਘੁੱਗੀ ਜਾਂ ਕਬੂਤਰ ਦਾ ਬੱਚਾ ਚੜ੍ਹਾਉਣ।
15ਜਾਜਕ ਇਸ ਨੂੰ ਜਗਵੇਦੀ ਦੇ ਕੋਲ ਲਿਆਵੇ ਅਤੇ ਸਿਰ ਵੱਢ ਕੇ ਜਗਵੇਦੀ ਉੱਤੇ ਸਾੜ ਦੇਵੇ। ਉਸਦਾ ਲਹੂ ਜਗਵੇਦੀ ਦੇ ਇੱਕ ਪਾਸੇ ਡੋਲ੍ਹ ਦੇਵੇ।
16ਉਹ ਉਸ ਦੇ ਖੰਭਾਂ ਸਮੇਤ ਉਸ ਦੀ ਚੁੰਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਵੱਲ ਸੁਆਹ ਦੇ ਸਥਾਨ ਵਿੱਚ ਉਸ ਨੂੰ ਸੁੱਟ ਦੇਵੇ।
17ਉਹ ਇਸ ਨੂੰ ਖੰਭਾਂ ਦੇ ਵਿੱਚੋਂ ਪਾੜ ਦੇਵੇ, ਪਰ ਇਸਨੂੰ ਵੱਖੋ-ਵੱਖ ਨਾ ਕਰੇ, ਅਤੇ ਫਿਰ ਜਾਜਕ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਬਲੀ ਹੈ, ਇੱਕ ਭੋਜਨ ਦੀ ਬਲੀ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।