11ਤੁਸੀਂ ਇਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਾਹਵੇਹ ਦੇ ਸਾਹਮਣੇ ਵੱਢ ਸੁੱਟੋ ਅਤੇ ਹਾਰੋਨ ਦੇ ਪੁੱਤਰ ਜਾਜਕ ਇਸ ਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।
12ਫਿਰ ਉਹ ਉਸ ਦੇ ਟੁਕੜੇ-ਟੁਕੜੇ ਕਰਨ ਅਤੇ ਜਾਜਕ ਉਹਨਾਂ ਨੂੰ ਸਿਰ ਅਤੇ ਚਰਬੀ ਸਮੇਤ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਸੁਵਾਰ ਕੇ ਰੱਖਣ।
13ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਵੋ, ਅਤੇ ਜਾਜਕ ਉਹਨਾਂ ਸਾਰਿਆਂ ਨੂੰ ਲਿਆਵੇ ਅਤੇ ਜਗਵੇਦੀ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਭੇਟ ਹੈ, ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।
14“ ‘ਜੇਕਰ ਉਹ ਯਾਹਵੇਹ ਨੂੰ ਪੰਛੀਆਂ ਦੀ ਹੋਮ ਬਲੀ ਚੜਾਉਂਦੇ ਹਨ, ਤਾਂ ਉਹ ਘੁੱਗੀ ਜਾਂ ਕਬੂਤਰ ਦਾ ਬੱਚਾ ਚੜ੍ਹਾਉਣ।
15ਜਾਜਕ ਇਸ ਨੂੰ ਜਗਵੇਦੀ ਦੇ ਕੋਲ ਲਿਆਵੇ ਅਤੇ ਸਿਰ ਵੱਢ ਕੇ ਜਗਵੇਦੀ ਉੱਤੇ ਸਾੜ ਦੇਵੇ। ਉਸਦਾ ਲਹੂ ਜਗਵੇਦੀ ਦੇ ਇੱਕ ਪਾਸੇ ਡੋਲ੍ਹ ਦੇਵੇ।