9ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।
10“ ‘ਜੇਕਰ ਉਹਨਾਂ ਦੀ ਬਲੀ ਭੇਡਾਂ ਜਾਂ ਬੱਕਰੀਆਂ ਵਿੱਚੋਂ ਹੈ, ਤਾਂ ਉਹਨਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ।
11ਤੁਸੀਂ ਇਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਾਹਵੇਹ ਦੇ ਸਾਹਮਣੇ ਵੱਢ ਸੁੱਟੋ ਅਤੇ ਹਾਰੋਨ ਦੇ ਪੁੱਤਰ ਜਾਜਕ ਇਸ ਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ।
12ਫਿਰ ਉਹ ਉਸ ਦੇ ਟੁਕੜੇ-ਟੁਕੜੇ ਕਰਨ ਅਤੇ ਜਾਜਕ ਉਹਨਾਂ ਨੂੰ ਸਿਰ ਅਤੇ ਚਰਬੀ ਸਮੇਤ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਸੁਵਾਰ ਕੇ ਰੱਖਣ।
13ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਵੋ, ਅਤੇ ਜਾਜਕ ਉਹਨਾਂ ਸਾਰਿਆਂ ਨੂੰ ਲਿਆਵੇ ਅਤੇ ਜਗਵੇਦੀ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਭੇਟ ਹੈ, ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।