ਲੇਵਿਆਂ 1

“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਯਾਹਵੇਹ ਲਈ ਬਲੀ ਚੜ੍ਹਾਉਂਦਾ ਹੈ, ਤਾਂ ਆਪਣੀ ਭੇਟ ਇੱਜੜ ਜਾਂ ਵੱਗ ਵਿੱਚੋਂ ਇੱਕ ਜਾਨਵਰ ਲਿਆਵੇ।

Leviticus 1:2 (UKJV) Speak unto the children of Israel, and say unto them, If any man of you bring an offering unto the LORD, all of you shall bring your offering of the cattle, even of the herd, and of the flock.

1ਯਾਹਵੇਹ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਮੰਡਲੀ ਦੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ,

2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਯਾਹਵੇਹ ਲਈ ਬਲੀ ਚੜ੍ਹਾਉਂਦਾ ਹੈ, ਤਾਂ ਆਪਣੀ ਭੇਟ ਇੱਜੜ ਜਾਂ ਵੱਗ ਵਿੱਚੋਂ ਇੱਕ ਜਾਨਵਰ ਲਿਆਵੇ।

3“ ‘ਜੇਕਰ ਇੱਜੜ ਵਿੱਚੋਂ ਹੋਮ ਬਲੀ ਹੈ, ਤਾਂ ਉਨ੍ਹਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਇਸ ਨੂੰ ਚੜ੍ਹਾਉਣਾ ਚਾਹੀਦਾ ਹੈ ਤਾਂ ਜੋ ਯਾਹਵੇਹ ਇਸਨੂੰ ਸਵੀਕਾਰ ਕਰੇ।

4ਉਸ ਵਿਅਕਤੀ ਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਤਾਂ ਜੋ ਇਸਨੂੰ ਉਸਦੇ ਲਈ ਪ੍ਰਾਸਚਿਤ ਵਜੋਂ ਸਵੀਕਾਰ ਕੀਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.