ਲੇਵਿਆਂ 10

ਇਸ ਨੂੰ ਪਵਿੱਤਰ ਅਸਥਾਨ ਵਿੱਚ ਖਾਓ, ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਪੁੱਤਰਾਂ ਦੁਆਰਾ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਦਾ ਹਿੱਸਾ ਹੈ; ਮੈਨੂੰ ਇਸ ਲਈ ਹੁਕਮ ਦਿੱਤਾ ਗਿਆ ਹੈ।

Leviticus 10:13 (UKJV) And all of you shall eat it in the holy place, because it is your due, and your sons' due, of the sacrifices of the LORD made by fire: for so I am commanded.

11ਅਤੇ ਇਸ ਲਈ ਤੁਸੀਂ ਇਸਰਾਏਲੀਆਂ ਨੂੰ ਉਹ ਸਾਰੇ ਫ਼ਰਮਾਨ ਸਿਖਾ ਸਕਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਦਿੱਤੇ ਹਨ।”

12ਮੋਸ਼ੇਹ ਨੇ ਹਾਰੋਨ ਅਤੇ ਉਸਦੇ ਬਚੇ ਹੋਏ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨੂੰ ਕਿਹਾ, “ਖਮੀਰ ਤੋਂ ਬਿਨਾਂ ਤਿਆਰ ਕੀਤੇ ਗਏ ਅਨਾਜ ਦੀ ਭੇਟ ਵਿੱਚੋਂ ਬਚੀ ਹੋਈ ਅਨਾਜ਼ ਦੀ ਭੇਟ ਨੂੰ ਲੈ ਕੇ ਯਾਹਵੇਹ ਨੂੰ ਭੇਟ ਕਰੋ ਅਤੇ ਇਸਨੂੰ ਜਗਵੇਦੀ ਦੇ ਕੋਲ ਖਾਓ ਕਿਉਂਕਿ ਇਹ ਅੱਤ ਪਵਿੱਤਰ ਹੈ।

13ਇਸ ਨੂੰ ਪਵਿੱਤਰ ਅਸਥਾਨ ਵਿੱਚ ਖਾਓ, ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਪੁੱਤਰਾਂ ਦੁਆਰਾ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਦਾ ਹਿੱਸਾ ਹੈ; ਮੈਨੂੰ ਇਸ ਲਈ ਹੁਕਮ ਦਿੱਤਾ ਗਿਆ ਹੈ।

14ਪਰ ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਉਸ ਛਾਤੀ ਨੂੰ ਖਾ ਸਕਦੇ ਹੋ ਜੋ ਹਿਲਾਇਆ ਗਿਆ ਸੀ ਅਤੇ ਉਸ ਪੱਟ ਨੂੰ ਜੋ ਚੜ੍ਹਾਇਆ ਗਿਆ ਸੀ। ਉਹਨਾਂ ਨੂੰ ਰਸਮੀ ਤੌਰ ਤੇ ਸਾਫ਼ ਜਗ੍ਹਾ ਤੇ ਖਾਓ; ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਤੁਹਾਡੇ ਹਿੱਸੇ ਵਜੋਂ ਦਿੱਤੇ ਗਏ ਹਨ।

15ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.