ਲੇਵਿਆਂ 10

ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”

Leviticus 10:15 (UKJV) The heave shoulder and the wave breast shall they bring with the offerings made by fire of the fat, to wave it for a wave offering before the LORD; and it shall be yours, and your sons' with you, by a statute for ever; as the LORD has commanded.

13ਇਸ ਨੂੰ ਪਵਿੱਤਰ ਅਸਥਾਨ ਵਿੱਚ ਖਾਓ, ਕਿਉਂਕਿ ਇਹ ਤੁਹਾਡਾ ਅਤੇ ਤੁਹਾਡੇ ਪੁੱਤਰਾਂ ਦੁਆਰਾ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਦਾ ਹਿੱਸਾ ਹੈ; ਮੈਨੂੰ ਇਸ ਲਈ ਹੁਕਮ ਦਿੱਤਾ ਗਿਆ ਹੈ।

14ਪਰ ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਉਸ ਛਾਤੀ ਨੂੰ ਖਾ ਸਕਦੇ ਹੋ ਜੋ ਹਿਲਾਇਆ ਗਿਆ ਸੀ ਅਤੇ ਉਸ ਪੱਟ ਨੂੰ ਜੋ ਚੜ੍ਹਾਇਆ ਗਿਆ ਸੀ। ਉਹਨਾਂ ਨੂੰ ਰਸਮੀ ਤੌਰ ਤੇ ਸਾਫ਼ ਜਗ੍ਹਾ ਤੇ ਖਾਓ; ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਤੁਹਾਡੇ ਹਿੱਸੇ ਵਜੋਂ ਦਿੱਤੇ ਗਏ ਹਨ।

15ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”

16ਜਦੋਂ ਮੋਸ਼ੇਹ ਨੇ ਪਾਪ ਦੀ ਭੇਟ ਦੇ ਬੱਕਰੇ ਬਾਰੇ ਪੁੱਛਿਆ ਅਤੇ ਵੇਖਿਆ ਕਿ ਉਹ ਸੜ ਗਿਆ ਹੈ, ਤਾਂ ਉਹ ਹਾਰੋਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਉੱਤੇ ਗੁੱਸੇ ਹੋਇਆ ਅਤੇ ਪੁੱਛਿਆ,

17“ਤੂੰ ਪਵਿੱਤਰ ਸਥਾਨ ਵਿੱਚ ਪਾਪ ਦੀ ਭੇਟ ਕਿਉਂ ਨਹੀਂ ਖਾਧੀ? ਇਹ ਸਭ ਤੋਂ ਪਵਿੱਤਰ ਹੈ, ਇਹ ਤੁਹਾਨੂੰ ਯਾਹਵੇਹ ਅੱਗੇ ਉਹਨਾਂ ਲਈ ਪ੍ਰਾਸਚਿਤ ਕਰਕੇ ਭਾਈਚਾਰੇ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.