15ਜੋ ਪੱਟ ਚੜ੍ਹਾਇਆ ਗਿਆ ਸੀ ਅਤੇ ਜੋ ਛਾਤੀ ਨੂੰ ਹਿਲਾਇਆ ਗਿਆ ਸੀ, ਉਹ ਭੋਜਨ ਦੀ ਭੇਟ ਦੇ ਚਰਬੀ ਵਾਲੇ ਹਿੱਸਿਆ ਦੇ ਨਾਲ ਲਿਆਉਣੀ ਚਾਹੀਦੀ ਹੈ, ਤਾਂ ਜੋ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ ਜਾ ਸਕੇ। ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਸਦੀਵੀ ਹਿੱਸਾ ਹੋਵੇਗਾ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”
16ਜਦੋਂ ਮੋਸ਼ੇਹ ਨੇ ਪਾਪ ਦੀ ਭੇਟ ਦੇ ਬੱਕਰੇ ਬਾਰੇ ਪੁੱਛਿਆ ਅਤੇ ਵੇਖਿਆ ਕਿ ਉਹ ਸੜ ਗਿਆ ਹੈ, ਤਾਂ ਉਹ ਹਾਰੋਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਉੱਤੇ ਗੁੱਸੇ ਹੋਇਆ ਅਤੇ ਪੁੱਛਿਆ,
17“ਤੂੰ ਪਵਿੱਤਰ ਸਥਾਨ ਵਿੱਚ ਪਾਪ ਦੀ ਭੇਟ ਕਿਉਂ ਨਹੀਂ ਖਾਧੀ? ਇਹ ਸਭ ਤੋਂ ਪਵਿੱਤਰ ਹੈ, ਇਹ ਤੁਹਾਨੂੰ ਯਾਹਵੇਹ ਅੱਗੇ ਉਹਨਾਂ ਲਈ ਪ੍ਰਾਸਚਿਤ ਕਰਕੇ ਭਾਈਚਾਰੇ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦਿੱਤਾ ਗਿਆ ਸੀ।
18ਕਿਉਂਕਿ ਇਸ ਦਾ ਲਹੂ ਪਵਿੱਤਰ ਸਥਾਨ ਵਿੱਚ ਨਹੀਂ ਲਿਆ ਗਿਆ ਸੀ, ਇਸ ਲਈ ਤੁਹਾਨੂੰ ਪਵਿੱਤਰ ਸਥਾਨ ਵਿੱਚ ਬੱਕਰੀ ਨੂੰ ਖਾਣਾ ਚਾਹੀਦਾ ਸੀ, ਜਿਵੇਂ ਮੈਂ ਹੁਕਮ ਦਿੱਤਾ ਸੀ।”
19ਹਾਰੋਨ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਅੱਜ ਉਹਨਾਂ ਨੇ ਆਪਣੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਯਾਹਵੇਹ ਦੇ ਅੱਗੇ ਚੜ੍ਹਾਈ, ਪਰ ਮੇਰੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਜੇਕਰ ਮੈਂ ਅੱਜ ਪਾਪ ਦੀ ਭੇਟ ਨੂੰ ਖਾ ਲਿਆ ਹੁੰਦਾ ਤਾਂ ਕੀ ਯਾਹਵੇਹ ਪ੍ਰਸੰਨ ਹੁੰਦਾ?”