ਲੇਵਿਆਂ 10

ਕਿਉਂਕਿ ਇਸ ਦਾ ਲਹੂ ਪਵਿੱਤਰ ਸਥਾਨ ਵਿੱਚ ਨਹੀਂ ਲਿਆ ਗਿਆ ਸੀ, ਇਸ ਲਈ ਤੁਹਾਨੂੰ ਪਵਿੱਤਰ ਸਥਾਨ ਵਿੱਚ ਬੱਕਰੀ ਨੂੰ ਖਾਣਾ ਚਾਹੀਦਾ ਸੀ, ਜਿਵੇਂ ਮੈਂ ਹੁਕਮ ਦਿੱਤਾ ਸੀ।”

Leviticus 10:18 (UKJV) Behold, the blood of it was not brought in within the holy place: all of you should indeed have eaten it in the holy place, as I commanded.

16ਜਦੋਂ ਮੋਸ਼ੇਹ ਨੇ ਪਾਪ ਦੀ ਭੇਟ ਦੇ ਬੱਕਰੇ ਬਾਰੇ ਪੁੱਛਿਆ ਅਤੇ ਵੇਖਿਆ ਕਿ ਉਹ ਸੜ ਗਿਆ ਹੈ, ਤਾਂ ਉਹ ਹਾਰੋਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਉੱਤੇ ਗੁੱਸੇ ਹੋਇਆ ਅਤੇ ਪੁੱਛਿਆ,

17“ਤੂੰ ਪਵਿੱਤਰ ਸਥਾਨ ਵਿੱਚ ਪਾਪ ਦੀ ਭੇਟ ਕਿਉਂ ਨਹੀਂ ਖਾਧੀ? ਇਹ ਸਭ ਤੋਂ ਪਵਿੱਤਰ ਹੈ, ਇਹ ਤੁਹਾਨੂੰ ਯਾਹਵੇਹ ਅੱਗੇ ਉਹਨਾਂ ਲਈ ਪ੍ਰਾਸਚਿਤ ਕਰਕੇ ਭਾਈਚਾਰੇ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦਿੱਤਾ ਗਿਆ ਸੀ।

18ਕਿਉਂਕਿ ਇਸ ਦਾ ਲਹੂ ਪਵਿੱਤਰ ਸਥਾਨ ਵਿੱਚ ਨਹੀਂ ਲਿਆ ਗਿਆ ਸੀ, ਇਸ ਲਈ ਤੁਹਾਨੂੰ ਪਵਿੱਤਰ ਸਥਾਨ ਵਿੱਚ ਬੱਕਰੀ ਨੂੰ ਖਾਣਾ ਚਾਹੀਦਾ ਸੀ, ਜਿਵੇਂ ਮੈਂ ਹੁਕਮ ਦਿੱਤਾ ਸੀ।”

19ਹਾਰੋਨ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਅੱਜ ਉਹਨਾਂ ਨੇ ਆਪਣੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਯਾਹਵੇਹ ਦੇ ਅੱਗੇ ਚੜ੍ਹਾਈ, ਪਰ ਮੇਰੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਜੇਕਰ ਮੈਂ ਅੱਜ ਪਾਪ ਦੀ ਭੇਟ ਨੂੰ ਖਾ ਲਿਆ ਹੁੰਦਾ ਤਾਂ ਕੀ ਯਾਹਵੇਹ ਪ੍ਰਸੰਨ ਹੁੰਦਾ?”

20ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਸੰਤੁਸ਼ਟ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.